Teeth, Spectacles and Hearing Device Scheme

ਐਨਕ, ਦੰਦ ਅਤੇ ਸੁਣਨ ਯੰਤਰ ਵਾਸਤੇ ਵਿੱਤੀ ਸਹਾਇਤਾ ਸਕੀਮ

ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਵਲੋਂ ਪੰਜਾਬ ਰਾਜ ਵਿਚ ਰਜਿਸਟਰਡ ਲਾਭਪਾਤਰੀ ਉਸਾਰੀ ਕਿਰਤੀਆਂ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਐਨਕਾਂ (ਨਜਰ ਦੇ ਚਸ਼ਮੇ), ਦੰਦ ਅਤੇ ਸੁਣਨ ਯੰਤਰ ਲਗਵਾਉਣ ਵਾਸਤੇ ਹੇਠ ਲਿਖੀਆਂ ਦਰਾਂ ਅਨੁਸਾਰ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ:

ਲੜੀ ਨੰ: ਵਸਤੂ ਦਾ ਨਾਂਅ ਰਕਮ
1. ਐਨਕ (ਨਜਰ ਦੇ ਚਸ਼ਮੇ) ਰੁ: 800/-
2. ਦੰਦ ਰੁ: 5000/-
3. ਸੁਣਨ ਯੰਤਰ ਰੁ: 6000/-
ਸ਼ਰਤਾਂ:
  • ਲਾਭਪਾਤਰੀ ਉਸਾਰੀ ਕਿਰਤੀ ਬੋਰਡ ਵੱਲੋਂ ਰਜਿਸਟਰ ਹੋਇਆ ਹੋਣਾ ਚਾਹੀਦਾ ਹੈ।
  • ਲਾਭਪਾਤਰੀ ਵਲੋਂ ਨਿਯਮਤ ਅੰਸ਼ਦਾਨ ਜਮਾਂ ਕਰਵਾਇਆ ਗਿਆ ਹੋਣਾ ਚਾਹੀਦਾ ਹੈ।
  • ਪਰਿਵਾਰਕ ਮੈਂਬਰ ਲਈ ਲਾਭ ਲੈਣ ਦੀ ਸੂਰਤ ਵਿੱਚ, ਉਹ "ਫੈਮਲੀ" ਦੀ ਪਰਿਭਾਸ਼ਾ (ਰੂਲ 2(ਵ), 2008) ਅਧੀਨ ਆਉਣੇ ਚਾਹੀਦੇ ਹਨ।
  • ਵਿੱਤੀ ਸਹਾਇਤਾ ਸਰਕਾਰੀ ਮੈਡੀਕਲ ਅਫਸਰ ਜਾਂ ESI ਡਿਸਪੈਂਸਰੀ ਇੰਚਾਰਜ ਵਲੋਂ ਦਿੱਤੀ ਸਲਾਹ ਅਧੀਨ ਹੀ ਦਿੱਤੀ ਜਾਵੇਗੀ।
  • ਜੇਕਰ ਉਕਤ ਵਸਤੂਆਂ ਲਈ ਪਹਿਲਾਂ ਹੀ ਕਿਸੇ ਹੋਰ ਮਹਿਕਮੇ ਤੋਂ ਲਾਭ ਲਿਆ ਗਿਆ ਹੋਵੇ, ਤਾਂ ਇਹ ਲਾਭ ਨਹੀਂ ਮਿਲੇਗਾ।
  • ਇਹ ਲਾਭ ਇੱਕ ਵਾਰ ਹੀ ਦਿੱਤਾ ਜਾਵੇਗਾ।
  • ਅਸਲ ਖਰਚ ਜਾਂ ਸਕੀਮ ਰਕਮ (ਜੋ ਘੱਟ ਹੋਵੇ) ਦੇ ਅਧਾਰ ਤੇ, ਅਸਲ ਬਿਲਾਂ ਰਾਹੀਂ ਰਕਮ ਦਿੱਤੀ ਜਾਵੇਗੀ।

Financial Assistance Scheme (English Summary)

Financial assistance at the following rates is provided by the Punjab Building & Other Construction Workers Welfare Board to registered beneficiary workers and their family members for:

Sr. No. Name of Article Amount
1. Spectacle Rs.800/-
2. Denture Rs.5000/-
3. Hearing Aid Rs.6000/-