ਟੂਲਜ਼ (ਔਜਾਰ) ਖਰੀਦ ਸਕੀਮ
ਪੰਜੀਕ੍ਰਿਤ ਉਸਾਰੀ ਕਿਰਤੀਆਂ ਨੂੰ ਟੂਲਜ਼ (ਔਜਾਰ) ਖਰੀਦਣ ਲਈ ਵਿਤੀ ਸਹਾਇਤਾ ਦੇਣ ਬਾਰੇ ਭਲਾਈ ਸਕੀਮ। ਇਸ ਸਕੀਮ ਅਧੀਨ ਪੰਜੀਕ੍ਰਿਤ ਉਸਾਰੀ ਕਿਰਤੀ ਨੂੰ ਟੂਲਜ (ਔਜਾਰ) ਖਰੀਦਣ ਲਈ ₹5000 ਤੱਕ ਦੀ ਵਿਤੀ ਸਹਾਇਤਾ ਹੇਠ ਲਿਖੀਆਂ ਸ਼ਰਤਾਂ ਪੂਰੀਆਂ ਕਰਨ ਤੇ ਦਿਤੀ ਜਾਵੇਗੀ:
- ਉਸਾਰੀ ਕਿਰਤੀ ਬੋਰਡ ਦੇ ‘ਲਾਭਪਾਤਰੀ’ ਵਜੋਂ ਰਜਿਸਟਰ ਹੋਇਆ ਹੋਵੇ।
- ਲਾਭਪਾਤਰੀ ਉਸਾਰੀ ਕਿਰਤੀ ਅਪਣੀ ਅੰਸ਼ਦਾਨ ਦੀ ਰਕਮ ਲਗਾਤਾਰ ਜਮਾਂ ਕਰਵਾ ਰਿਹਾ ਹੋਵੇ।
- ਲਾਭਪਾਤਰੀ ਨੂੰ ਇਸ ਸਕੀਮ ਅਧੀਨ ਟੂਲਜ ਦੀ ਖਰੀਦ ਲਈ ਵਿਤੀ ਸਹਾਇਤਾ, ਉਸ ਵਲੋਂ ਟੂਲਜ਼ ਖਰੀਦਣ ਉਪਰੰਤ ਦਿੱਤੀ ਜਾਵੇਗੀ।
- ਇਸ ਸਕੀਮ ਅਧੀਨ ਪਹਿਲੀ ਵਾਰ ਵਿਤੀ ਸਹਾਇਤਾ ਦਾ ਲਾਭ ਸਿਰਫ ਉਨ੍ਹਾਂ ਲਾਭਪਾਤਰੀਆਂ ਨੂੰ ਹੀ ਦਿੱਤਾ ਜਾਵੇਗਾ ਜੋ ਬੋਰਡ ਦੀ ਸਕਿਲ ਡਿਵੈਲਪਮੈਂਟ ਸਕੀਮ ਜਾਂ ਟ੍ਰੇਨਿੰਗ ਸਕੀਮ ਹੇਠ ਟ੍ਰੇਨਿੰਗ ਲੈ ਚੁੱਕੇ ਹੋਣ।
- ਜਿਹੜਾ ਲਾਭਪਾਤਰੀ ਇਕ ਵਾਰ ਬੋਰਡ ਪਾਸੋਂ ਵਿਤੀ ਸਹਾਇਤਾ ਲੈ ਚੁੱਕਾ ਹੋਵੇ, ਉਹ ਹਰ ਤਿੰਨ ਸਾਲ ਬਾਅਦ ਇਹ ਲਾਭ ਦੁਬਾਰਾ ਲੈ ਸਕਦਾ ਹੈ।
- ਲਾਭਪਾਤਰੀ ਵਲੋਂ ਜਿਸ ਕਿੱਤੇ ਦੀ ਟ੍ਰੇਨਿੰਗ ਲਈ ਹੋਵੇ, ਉਸੀ ਕਿੱਤੇ ਨਾਲ ਸਬੰਧਤ ਔਜਾਰ (ਹਥੋੜਾ, ਟੇਸੀ-ਕਾਂਡੀ, ਆਰੀ, ਹੈਲਮਟ, ਸੇਫਟੀ-ਸ਼ੂਜ਼, ਡਰਿਲ, ਰੰਦਾ, ਰੇਨ-ਕੋਟ ਆਦਿ) ਖਰੀਦਣ ਲਈ ₹5000 ਤੱਕ ਦੀ ਸਹਾਇਤਾ ਮਿਲੇਗੀ।
- ਲਾਭਪਾਤਰੀ ਨੂੰ ਔਜਾਰਾਂ ਦੇ ਬਿਲਾਂ ਦੀ ਅਸਲ ਰਸੀਦ ਅਰਜੀ ਨਾਲ ਲਗਾਉਣੀ ਜਰੂਰੀ ਹੋਵੇਗੀ।
- ਸਬ-ਡਵੀਜਨ ਪੱਧਰ ਦੀ ਕਮੇਟੀ ਦੀ ਪੜਚੋਲ ਅਤੇ ਡਿਪਟੀ ਕਮਿਸ਼ਨਰ ਦੀ ਪ੍ਰਵਾਨਗੀ ਤੋਂ ਬਾਅਦ ਰਕਮ ਆਰ.ਟੀ.ਜੀ.ਐਸ. ਰਾਹੀਂ ਲਾਭਪਾਤਰੀ ਦੇ ਖਾਤੇ ਵਿੱਚ ਜਮਾਂ ਕੀਤੀ ਜਾਵੇਗੀ।