Stipend Scheme

ਬੋਰਡ ਦੇ ਪੰਜੀਕ੍ਰਿਤ ਉਸਾਰੀ ਕਿਰਤੀਆਂ ਦੇ ਬੱਚਿਆਂ ਲਈ ਵਜੀਫਾ ਸਕੀਮ
ਸੋਧੀ ਸਕੀਮ ਮਿਤੀ 1.4.16 ਤੋਂ ਲਾਗੂ

ਲੜੀ ਨੰ: ਕਲਾਸ ਲੜਕੇਆਂ ਲਈ ਲੜਕੀਆਂ ਲਈ ਵਜੀਫੇ ਦੀ ਕੁੱਲ ਰਕਮ (ਪਹਿਲਾਂ ਦੇ ਰੇਟ)
1 ਪਹਿਲੀ ਕਲਾਸ ਤੋਂ ਪੰਜਵੀ 2800/- 3000/- 4000/-
2 ਛੇਵੀਂ ਤੋਂ ਅਠਵੀਂ 4000/- 5000/- 7000/-
3 9ਵੀਂ ਅਤੇ 10ਵੀਂ 6000/- 10000/- 13000/-
4 +1 ਅਤੇ +2 6000/- 20000/- 25000/-
5 ਕਾਲਜ ਵਿਦਿਆਰਥੀ
(ਗਰੈਜੂਏਸ਼ਨ/ਪੋਸਟ ਗਰੈਜੂਏਸ਼ਨ/ਆਈ.ਟੀ.ਆਈ/ਪਾਲੀਟੈਕਨਿਕ)
ਏ.ਐਨ.ਐਮ / ਜੀ.ਐਨ.ਐਮ ਕੋਰਸ
19000/-
(ਹੋਸਟਲ: 34000/-)
25000/-
(ਹੋਸਟਲ: 40000/-)
30000/-
(ਹੋਸਟਲ: 45000/-)
6 ਮੈਡੀਕਲ/ਇੰਜੀਨੀਅਰਿੰਗ
(ਹਰ ਤਰਾਂ ਦੀ ਡਿਗਰੀ)
38000/-
(ਹੋਸਟਲ: 58000/-)
40000/-
(ਹੋਸਟਲ: 60000/-)
50000/-
(ਹੋਸਟਲ: 70000/-)

ਵਜੀਫਾ ਸਕੀਮ ਦੀਆਂ ਸ਼ਰਤਾਂ:

  • ਪੰਜੀਕ੍ਰਿਤ ਲਾਭਪਾਤਰੀ ਦੇ ਬੱਚਿਆਂ ਨੂੰ ਹੀ ਵਜੀਫੇ ਦਾ ਲਾਭ ਦਿੱਤਾ ਜਾਵੇਗਾ।
  • ਲਾਭਪਾਤਰੀ ਨੂੰ ਖੁਦ ਵੀ ਪਵ੍ਰਾਨਤ ਸੰਸਥਾ/ਯੂਨੀਵਰਸਿਟੀ ਵਿੱਚ ਸ਼ਾਮ ਦੀ ਕਲਾਸਾਂ ਵਿੱਚ ਪੜਨ ਲਈ ਵਜੀਫਾ ਦਿੱਤਾ ਜਾਵੇਗਾ।
  • ਪਿਛਲੀ ਕਲਾਸ ਵਿੱਚ ਫੇਲ ਹੋਏ ਕੇਸਾਂ ਨੂੰ ਵਜੀਫਾ ਨਹੀਂ ਦਿੱਤਾ ਜਾਵੇਗਾ।
  • ਜੇਕਰ ਲਾਭਪਾਤਰੀ ਕਿਸੇ ਹੋਰ ਸਕੀਮ/ਸੰਸਥਾ ਤੋਂ ਵੀ ਲਾਭ ਲੈ ਰਿਹਾ ਹੋਵੇ, ਤਾਂ ਵੀ ਬੋਰਡ ਵਲੋਂ ਇਸ ਸਕੀਮ ਅਧੀਨ ਲਾਭ ਮਿਲੇਗਾ।
  • ਸਬੰਧਤ ਵਿਦਿਅਕ ਅਦਾਰੇ ਪਾਸੋ ਪੜਾਈ ਸਬੰਧੀ ਸਰਟੀਫਿਕੇਟ ਪ੍ਰਾਪਤ ਕਰਕੇ ਅਪਲੋਡ ਕਰਨਾ ਹੋਵੇਗਾ।