ਪੰਜੀਕ੍ਰਿਤ ਉਸਾਰੀ ਕਿਰਤੀਆਂ ਦੀ ਲੜਕੀਆਂ ਦੀ ਸ਼ਾਦੀ ਦੇ ਸ਼ਗਨ ਸਕੀਮ
ਸ਼ਗਨ ਦੀ ਰਕਮ: ₹31,000/-
ਸੋਧੀ ਸਕੀਮ ਲਾਗੂ ਮਿਤੀ: 30.03.2015 ਤੋਂ
- ਕੇਵਲ ਦੋ ਲੜਕੀਆਂ ਦੀ ਸ਼ਾਦੀ ਦੇ ਮੌਕੇ 'ਤੇ ਇਕ ਵਾਰ ਹੀ ਸ਼ਗਨ ਸਕੀਮ ਲਾਗੂ ਹੋਵੇਗੀ। ਤਲਾਕ ਜਾਂ ਹੋਰ ਸਥਿਤੀ ਵਿੱਚ ਦੁਬਾਰਾ ਸ਼ਗਨ ਨਹੀਂ ਮਿਲੇਗਾ।
- ਜੇਕਰ ਲੜਕੀ ਖੁਦ ਬੋਰਡ ਪਾਸ ਲਾਭਪਾਤਰੀ ਵਜੋਂ ਰਜਿਸਟਰ ਹੋਈ ਹੋਏ, ਤਾਂ ਉਹ ਵੀ ਆਪਣੀ ਸ਼ਾਦੀ ਲਈ ₹31,000/- ਦੀ ਸ਼ਗਨ ਰਕਮ ਲੈ ਸਕਦੀ ਹੈ, ਬਸ਼ਰਤੇ ਮਾਤਾ-ਪਿਤਾ ਨੇ ਪਹਿਲਾਂ ਇਹ ਕਲੇਮ ਨਾ ਕੀਤਾ ਹੋਵੇ।
- ਲੜਕੀ ਵਲੋਂ ਇਸ ਸਬੰਧੀ ਸਵੈਘੋਸ਼ਣਾ (Self-declaration) ਲਿਖਤੀ ਰੂਪ ਵਿੱਚ ਦਿਓਣੀ ਹੋਵੇਗੀ।
- ਪੰਜੀਕ੍ਰਿਤ ਲਾਭਪਾਤਰੀ ਲੜਕੀ ਦੀ ਸ਼ਾਦੀ ਹੋਣ ਦੀ ਨਿਸ਼ਚਿਤ ਮਿਤੀ ਤੋਂ ਬਾਅਦ 3 ਮਹੀਨੇ ਦੇ ਅੰਦਰ-ਅੰਦਰ ਸ਼ਗਨ ਦੀ ਦਰਖਾਸਤ ਕਰ ਸਕਦਾ ਹੈ।
- ਸ਼ਾਦੀ ਦੇ ਸਬੂਤ ਵਜੋਂ ਮੈਰਿਜ ਰਜਿਸਟ੍ਰੇਸ਼ਨ ਸਰਟੀਫਿਕੇਟ ਲਾਜ਼ਮੀ ਤੌਰ ਤੇ ਲਗਾਉਣਾ ਹੋਵੇਗਾ।
- ਜੇਕਰ ਕਿਸੇ ਹੋਰ ਸਰਕਾਰੀ ਜਾਂ ਗੈਰ-ਸਰਕਾਰੀ ਸੰਸਥਾ ਤੋਂ ਲਾਭ ਮਿਲ ਰਿਹਾ ਹੋਵੇ, ਤਾਂ ਵੀ ਬੋਰਡ ਵਲੋਂ ਇਹ ਸ਼ਗਨ ਲਾਭ ਮਿਲ ਸਕਦਾ ਹੈ।