ਐਲ.ਟੀ.ਸੀ ਯੋਜਨਾ
ਸੋਧੀ ਸਕੀਮ ਮਿਤੀ: 27.08.2014 ਤੋਂ
ਪੇਂਡੂ ਸ਼ਹਿਰੀ ਲੋਕ ਭਲਾਈ ਚੈਰੀਟੇਬਲ ਟਰੱਸਟ ਰਜਿਸਟਰਡ ਵਲੋਂ ਪੰਜੀਕ੍ਰਿਤ ਉਸਾਰੀ ਕਿਰਤੀਆਂ ਨੂੰ ਐਲ.ਟੀ.ਸੀ ਵਜੋਂ ₹2000 ਦੀ ਰਕਮ ਹੇਠ ਲਿਖੀਆਂ ਸ਼ਰਤਾਂ ਅਨੁਸਾਰ ਦਿੱਤੀ ਜਾਂਦੀ ਹੈ:
- ਉਸਾਰੀ ਕਿਰਤੀ ਭਾਰਤ ਵਿੱਚ ਕਿਸੇ ਵੀ ਧਾਰਮਿਕ ਜਾਂ ਇਤਿਹਾਸਕ ਸਥਾਨ ਦੀ ਯਾਤਰਾ ਕਰਨ ਜਾਂ ਪਰਿਵਾਰਕ ਸਥਾਨ ਤੇ ਜਾਣ ਲਈ ਯੋਗ ਹੋਵੇਗਾ।
- ਇਹ ਲਾਭ ਹਰ 2 ਸਾਲ ਬਾਅਦ ਮਿਲੇਗਾ।
- ਲਾਭਪਾਤਰੀ ਯਾਤਰਾ ਤੋਂ ਵਾਪਸੀ ਉਪਰੰਤ ਨਿਰਧਾਰਿਤ ਪ੍ਰਫਾਰਮੇ ਵਿੱਚ ਅਰਜੀ ਦੇਵੇਗਾ।
- ਯਾਤਰਾ ਦੀ ਸਵੈ ਘੋਸ਼ਣਾ ਜਾਂ ਸਬੂਤ (ਟਿਕਟ, ਫੋਟੋ ਆਦਿ) ਅਰਜੀ ਦੇ ਨਾਲ ਲਗਾਉਣੇ ਹੋਣਗੇ।
- ਇਹ ਦਸਤਾਵੇਜ਼ ਪੜਤਾਲ ਰਾਹੀਂ ਹਲਕੇ ਦੇ ਕਿਰਤ ਇੰਸਪੈਕਟਰ ਜਾਂ ਨੇੜਲੇ ਸੁਵਿਧਾ ਕੇਂਦਰ ਰਾਹੀਂ ਬੋਰਡ ਪੋਰਟਲ ਉੱਤੇ ਅਪਲੋਡ ਕੀਤੇ ਜਾਣ।
- ਯਾਤਰਾ ਦੌਰਾਨ ਕਿਸੇ ਅਣਚਾਹੀ ਘਟਨਾ ਦੀ ਸੂਰਤ ਵਿੱਚ ਬੋਰਡ ਵਲੋਂ ਕੋਈ ਮੁਆਵਜਾ ਨਹੀਂ ਦਿੱਤਾ ਜਾਵੇਗਾ।
- ਜੇਕਰ ਲਾਭਪਾਤਰੀ ਕਿਸੇ ਹੋਰ ਸਰਕਾਰੀ ਜਾਂ ਗੈਰ-ਸਰਕਾਰੀ ਮਹਿਕਮੇ ਤੋਂ ਲਾਭ ਲੈ ਰਿਹਾ ਹੋਵੇ, ਤਾਂ ਵੀ ਇਸ ਸਕੀਮ ਤਹਿਤ ਲਾਭ ਮਿਲੇਗਾ।