Housing Schemes

ਹਾਉਸਿੰਗ ਸਕੀਮ

ਸ਼ਹਿਰੀ ਅਵਾਸ ਯੋਜਨਾ 2017 ਤਹਿਤ ਜੇਕਰ ਕਿਸੇ ਉਸਾਰੀ ਕਿਰਤੀ ਨੂੰ ਮਕਾਨ ਅਲਾਟ ਹੁੰਦਾ ਹੈ ਤਾਂ ਹੇਠ ਲਿਖੀਆਂ ਕੈਟੇਗਰੀਆਂ ਅਧੀਨ ਵਿਤੀ ਲਾਭ ਲੈਣ ਲਈ ਯੋਗ ਪਾਇਆ ਜਾਵੇਗਾ:

  • ਅਨੂਸੂਚਿਤ ਜਾਤੀ/ਪਿਛਣੀ ਸ਼੍ਰੇਣੀ ਨਾਲ ਸਬੰਧਤ ਬੇਘਰ ਜਿਨ੍ਹਾਂ ਦੀ 3.00 ਲੱਖ ਤੋਂ ਘੱਟ ਸਲਾਨਾ ਆਮਦਨ ਹੈ ਉਨ੍ਹਾਂ ਉਸਾਰੀ ਕਿਰਤੀਆਂ ਨੂੰ ਜੇਕਰ ਮਕਾਨ ਅਲਾਟ ਹੋ ਜਾਂਦਾ ਹੈ ਤਾਂ ਸਬੰਧਤ ਵਿਭਾਗ ਨੂੰ 1.50 ਲੱਖ ਰੁਪਏ ਦੀ ਰਾਸ਼ੀ ਬੋਰਡ ਵਲੋਂ ਦਿਤੀ ਜਾਵੇਗੀ।
  • ਅਜਿਹੇ ਸ਼ਹਿਰੀ ਉਸਾਰੀ ਕਿਰਤੀ ਜਿਨ੍ਹਾਂ ਦੀ ਸਲਾਨਾ ਆਮਦਨ 3.00 ਲੱਖ ਤੋਂ ਘੱਟ ਹੈ ਉਨ੍ਹਾਂ ਨੂੰ 6 ਲਖੱ ਰੁਪਏ ਦੇ 20 ਸਾਲਾਂ ਦੀ ਅਵਧੀ ਲਈ ਲਏ ਕਰਜੇ ਤੇ ਬੋਰਡ ਵਲੋਂ 6.50% ਵਿਆਜ ਸਬਸਿਡੀ ਦਿਤੀ ਜਾਵੇਗੀ।
  • ਜੇਕਰ ਪ੍ਰਾਈਵੇਟ ਡਿਵੈਲਪਰ ਵਲੋਂ ਉਸਾਰੀ ਕਿਰਤੀ ਨੂੰ ਮਕਾਨ ਅਲਾਟ ਕੀਤਾ ਜਾਂਦਾ ਹੈ ਤਾਂ ਬੋਰਡ ਵਲੋਂ ਸਰਕਾਰ ਦੀ ਤਰਫੋਂ ਸਬੰਧਤ ਵਿਭਾਗ ਨੂੰ 5.00 ਲੱਖ ਰੁਪਏ ਦਿਤੇ ਜਾਣਗੇ।
  • ਜੇਕਰ ਉਸਾਰੀ ਕਿਰਤੀ ਦੀ ਆਮਦਨ 6.00 ਲੱਖ ਤੋਂ ਘੱਟ ਹੈ ਤਾਂ ਉਸਾਰੀ ਕਿਰਤੀ ਵਲੋਂ 20 ਸਾਲ ਦੀ ਅਵਧੀ ਲਈ 6.00 ਲੱਖ ਦੇ ਕਰਜੇ ਤੇ 6.5% ਵਿਆਜ ਸਬਸਿਡੀ ਬੋਰਡ ਵਲੋਂ ਦਿਤੀ ਜਾਵੇਗੀ।