ਜਨਰਲ ਸਰਜਰੀ ਵਾਸਤੇ ਵਿੱਤੀ ਸਹਾਇਤਾ ਸਕੀਮ
ਪੰਜੀਕ੍ਰਿਤ ਲਾਭਪਾਤਰੀ ਉਸਾਰੀ ਕਿਰਤੀਆਂ ਅਤੇ ਉਨ੍ਹਾਂ ਦੇ ਪਰੀਵਾਰਕ ਮੈਂਬਰਾਂ ਲਈ ‘ਜਨਰਲ ਸਰਜਰੀ’ ਵਾਸਤੇ ਵਿੱਤੀ ਸਹਾਇਤਾ ਲਈ ਪੇਂਡੂ ਸ਼ਹਿਰੀ ਲੋਕ ਭਲਾਈ ਚੈਰੀਟੇਬਲ ਟਰੱਸਟ (ਰਜਿਸਟਰਡ) ਵਲੋਂ ਹੇਠ ਲਿਖੀਆਂ ਸ਼ਰਤਾਂ ਅਨੁਸਾਰ ਸਕੀਮ ਮਨਜ਼ੂਰ ਕੀਤੀ ਗਈ ਹੈ:
- ਲਾਭਪਾਤਰੀ ਨੂੰ ਵੱਧ ਤੋਂ ਵੱਧ ₹50,000 ਜਾਂ ਅਸਲ ਖਰਚ (ਦੋਨੋ ਵਿੱਚੋਂ ਜੋ ਘੱਟ ਹੋਵੇ) ਤਕ ਦੀ ਵਿੱਤੀ ਸਹਾਇਤਾ ਮਿਲ ਸਕਦੀ ਹੈ।
- ਇਹ ਲਾਭ ਤਾਂ ਹੀ ਮਿਲੇਗਾ ਜੇਕਰ ਪਹਿਲਾਂ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਅਧੀਨ ਇਲਾਜ ਦਾ ਲਾਭ ਲਿਆ ਗਿਆ ਹੋਵੇ।
- ਲਾਭਪਾਤਰੀ ਉਸਾਰੀ ਕਿਰਤੀ ਵਜੋਂ ਰਜਿਸਟਰ ਹੋਇਆ ਹੋਵੇ ਅਤੇ ਅੰਸ਼ਦਾਨ ਦੀ ਰਕਮ ਨਿਯਮਤ ਜਮਾਂ ਕਰਵਾਈ ਹੋਈ ਹੋਵੇ।
- ਪਰਿਵਾਰਕ ਮੈਂਬਰ ਲਈ ਲਾਭ ਲੈਣ ਦੀ ਸੂਰਤ ਵਿੱਚ, ਉਹ "ਫੈਮਲੀ" ਦੀ ਪਰਿਭਾਸ਼ਾ ਅਧੀਨ ਹੋਣਾ ਚਾਹੀਦਾ ਹੈ (ਰੂਲ 2(t), 2008):
“Family” means the husband or wife, minor sons (including major sons who are insane or physically handicapped and unable to earn), unmarried daughters and the parents of the building worker, who are solely dependent on him.” - ਜੇਕਰ ਲਾਭਪਾਤਰੀ ESI ਸਕੀਮ ਹੇਠ ਕਵਰ ਹੋ ਰਿਹਾ ਹੋਵੇ, ਤਾਂ ਇਸ ਸਕੀਮ ਦਾ ਲਾਭ ਨਹੀਂ ਮਿਲੇਗਾ।
- ਇਸ ਸਕੀਮ ਅਧੀਨ ਲਾਭ ਸਿਰਫ ਇੱਕ ਵਾਰ ਹੀ ਮਿਲੇਗਾ।
- ਅਰਜੀ ਹਲਕੇ ਦੇ ਕਿਰਤ ਇੰਸਪੈਕਟਰ/LEO ਜਾਂ ਨੇੜਲੇ ਸੁਵਿਧਾ ਕੇਂਦਰ ਰਾਹੀਂ ਬੋਰਡ ਦੇ ਪੋਰਟਲ ਤੇ ਆਨਲਾਈਨ ਦਿਤੀ ਜਾਵੇ।
- ਸਬ-ਡਵੀਜਨ ਪੱਧਰ ਦੀ ਕਮੇਟੀ ਅਤੇ ਡਿਪਟੀ ਕਮਿਸਨਰ ਦੀ ਪ੍ਰਵਾਨਗੀ ਉਪਰੰਤ ਲਾਭ ਮਿਲੇਗਾ।
- ਜਨਰਲ ਸਰਜਰੀ ਸਰਕਾਰੀ ਜਾਂ ਪ੍ਰਾਈਵੇਟ ਡਾਕਟਰ ਪਾਸੋਂ ਕਰਵਾਈ ਜਾ ਸਕਦੀ ਹੈ। ਪਰ ਪ੍ਰਾਈਵੇਟ ਇਲਾਜ ਦੀ ਰਕਮ ਸਿਰਫ਼ ਸਿਵਲ ਸਰਜਨ ਵਲੋਂ ਪ੍ਰਮਾਣਿਤ ਰਕਮ ਤਕ ਹੀ ਯੋਗ ਹੋਵੇਗੀ (ਵੱਧ ਤੋਂ ਵੱਧ ₹50,000)।